ਸ੍ਰਿਸਟੀ ਦੀ ਅਰੰਭਤਾ ਤੋਂ ਹੀ ਮਨੁੱਖ ਆਪਣੀ ਮਾਤ ਭਾਸ਼ਾ ਵਿੱਚ ਸੰਵਾਦ ਕਰਦੇ ਸਨ ਜਿਸ ਨਾਲ ਉਹ ਇੱਕ ਦੂਜੇ ਨਾਲ ਪ੍ਰਸਪਰ ਮਿਲਵਰਤਣ ਰਖਦੇ ਸਨ। ਪੰਜਾਬੀ ਭਾਸ਼ਾ ਉਹਨਾਂ ਪੁਰਾਤਨ ਭਾਸ਼ਾਵਾਂ ਵਿੱਚੋਂ ਇੱਕ ਹੈ ਜਿਹੜੀ ਸੰਸਾਰ ਦੇ ਕਈ ਮੁਲਕਾਂ ਵਿਚ ਬੋਲੀਆਂ ਜਾਂਦੀਆਂ ਹਨ। ਇਸ ਤੋਂ ਬਾਅਦ ਦਸ ਗੁਰੂ ਸਾਹਿਬਾਨਾਂ ਨੇ ਗੁਰਮੁਖੀ ਲਿਪੀ ਵਿੱਚ ਆਪਣੀ ਬਾਣੀ ਰਚਕੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਨੂੰ ਸਿਖਰ ਤੇ ਪਹੁੰਚਾਇਆ। ਉਸਤੋਂ ਬਾਅਦ ਹੀ ਪੰਜਾਬੀ ਸਾਹਿਤ ਵਿੱਚ ਚਮਤਕਾਰੀ ਵਿਕਾਸ ਹੋਇਆ। ਹਰਿਆਣਾ ਸਰਕਾਰ ਨੇ ਪੰਜਾਬੀ ਭਾਸ਼ਾ ਨੂੰ ਰਾਜ ਵਿੱਚ ਦੂਜੀ ਭਾਸ਼ਾ ਦਾ ਦਰਜਾ ਦੇ ਕੇ ਮਾਣ ਵਧਾਇਆ ਅਤੇ 22 ਅਕਤੂਬਰ,1996 ਨੂੰ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੀ ਸਥਾਪਨਾ ਕੀਤੀ ਗਈ ਜਿਸਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਪੰਜਾਬੀ ਸਭਿਆਚਾਰ ਨੂੰ ਗਤੀਸ਼ੀਲ ਤੇ ਪ੍ਰਫੁਲਿਤ ਕਰਨਾ ਹੈ।
ਅੱਜ ਦਾ ਸਮਾਂ ਕੰਪਿਊਟਰ ਟੈਕਨੋਲੋਜੀ ਦਾ ਹੈ। ਪੰਜਾਬੀ ਭਾਸ਼ਾ ਦੇ ਪ੍ਰਚਾਰ ਨੂੰ ਡਿਜ਼ੀਟਲ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਇਹ ਵੈਬਸਾਈਟ ਤਿਆਰ ਕੀਤੀ ਗਈ ਹੈ। ਜਿਸ ਵਿੱਚਅਕਾਦਮੀ ਸੰਵਿਧਾਨ, ਅਕਾਦਮੀ ਸਬੰਧੀ ਹਰੇਕ ਜਾਣਕਾਰੀ, ਪੁਰਸਕਾਰਾਂ ਬਾਰੇ ਜਾਣਕਾਰੀ, ਅਤੇ ਅਕਾਦਮੀ ਦੀ ਮਾਸਿਕ ਪਤ੍ਰਿਕਾ 'ਸ਼ਬਦ ਬੂੰਦ' ਦੀ ਈ:ਬੁੱਕ ਹਰੇਕ ਮਹੀਨੇ ਅਪਲੋਡ ਕੀਤੀ ਜਾਵੇਗੀ। ਅਕਾਦਮੀ ਵੱਲੋਂ ਸਮੇਂ-ਸਮੇਂ ਤੇ ਨਵੀਆਂ ਅਪਡੇਟਾਂ ਵੀ ਇਸ ਵੈਬਸਾਈਟ ਤੇ ਦਿੱਤੀਆਂ ਜਾਣਗੀਆਂ।
ਉਮੀਦ ਹੈ ਕਿ ਸਾਹਿਤਕਾਰ ਤੇ ਬੁੱਧੀਜੀਵੀ ਇਸ ਵੈਬਸਾਈਟ ਤੋਂ ਭਰਪੂਰ ਲਾਭ ਪ੍ਰਾਪਤ ਕਰਨਗੇ।
ਸ: ਗੁਰਵਿੰਦਰ ਸਿੰਘ ਧਮੀਜਾ
ਡਿਪਟੀ ਚੇਅਰਮੈਨ